About Us

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ਬੜੇ ਚਿਰਾਂ ਤੋ ਇਕ ਤਾਂਘ ਸੀ ਕਿ ਗੁਰਬਾਣੀ ਵੀਚਾਰ ਕੇ, ਗੁਰਬਾਣੀ ਦੀ ਸੋਚ ਨਾਲ ਜੀਵਨ ਗੁਜਾਰਿਆ ਜਾਵੇ। ਜਿੰਨੀ ਕੂ ਸਮਝ ਗੁਰੂ ਮਹਾਰਾਜ ਨੇ ਦਿੱਤੀ ਉਤਨੀ ਸਮਝ ਦੁਆਰਾ ਸਤਿਗੁਰੂ ਆਪ ਵੀਚਾਰ ਬਖਸਦੇ ਹਨ, ਅਤੇ ਗੁਰਬਾਣੀ ਵੀਚਾਰ ਦੇ ਅਨੁਭਵ ਨੂੰ ਦੂਜਿਆਂ ਤਕ ਪਹੁੰਚਾਉਨ ਦਾ ਉਪਰਾਲਾ ਵੀ ਸਤਿਗੁਰੂ ਆਪ ਬਨਾਉਂਦੇ ਹਨ। ਜਿੱਥੇ ਜਿੱਥੇ ਸਤਿਗੁਰੂ ਆਪ ਪਿਆਸ ਬਖਸਣਗੇ ਉਥੇ-ਉਥੇ ਸਤਿਗੁਰੂ ਆਪ ਗਿਆਨ ਵੀ ਬਖਸਣਗੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸਿਰਜਿਆ ਪੰਥ ਜਿਸ ਵਿਚ ਅਨੇਕਾਂ ਅਨੇਕ ਗੁਰਸਿੱਖ ਅਪਨਾ ਅਪਨਾ ਯੋਗਦਾਨ ਪਾਉਂਦੇ ਹੋਏ ਆਏ ਹਨ, ਪਾਉਂਦੇ ਰਹਨਗੇ ਅਰਦਾਸ ਵਿਚ ਉਨ੍ਹਾਂ ਸਾਰੇ ਗੁਰਸਿੱਖਾਂ ਦਾ ਸਮੂਚੇ ਭਾਵ ਵਿੱਚ ਜਿਕਰ ਹੈ। ਕੋਈ ਵੰਡ ਛਕਦੇ ਹਨ, ਕੋਈ ਦੇਗਾਂ ਵਰਤਾਉਦੇਂ ਹਨ ਅਤੇ ਕੋਈ ਤੇਗਾਂ ਚਲਾਉਦੇਂ ਹਨ। ਇਹ ਸਭ ਸਤਿਗੁਰੂ ਦੇ ਆਪਨੇ ਕੋਤਕ ਹਨ ਜੋ ਗੁਰਸਿੱਖਾਂ ਵਿਚ ਪ੍ਰਵੇਸ਼ ਕਰਕੇ ਸਤਿਗੁਰੂ ਆਪ ਕਰਦੇ ਹਨ ” ਗੁਰਸਿਖਾ ਅੰਦਰਿ ਸਤਿਗੁਰੁ ਵਰਤੇ ” ।

ਜੰਮੂ ਕਸ਼ਮੀਰ ਪਹਾੜ ਦੇਸ਼ ਵਿਚ ਪਿਛਲੀਆਂ ਤਿਨ ਸਦੀਆਂ ਤੋਂ ਗੁਰਮਤਿ ਦਾ ਪ੍ਰਚਾਰ ਕਰ ਰਹੇ ਮਹਾਂਪੁਰਖਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼੍ਰੀਮਾਨ ਬਾਬਾ ਫੇਰੂ ਸਿੰਘ ਜੀ ਨੂੰ ਖੰਡਾ ਬਾਟਾ ਦੇ ਕੇ ਪਹਾੜ ਦੇਸ਼ ਵਿਚ ਭੇਜਿਆ। ਇਨ੍ਹਾ ਮਹਾਂਪੁਰਖਾਂ ਨੇ ਅਪਨੇ ਤਨ ਮਨ ਧਨ ਲਗਾ ਕੇ ਗੁਰਸਿੱਖਾਂ ਵਿਚ ਦ੍ਰਿੜਤਾ ਪੈਦਾ ਕੀਤੀ ਅਤੇ ਧਰਮ ਵਿਚ ਪ੍ਰਪਕ ਕੀਤਾ। ੧੨ਵੇਂ ਮਹਾਂਪੁਰਸ਼ ਸ਼੍ਰੀਮਾਨ ਮਹੰਤ ਬਚਿਤ੍ਰ ਸਿੰਘ ਜੀ ਮਹਾਰਾਜ ਪਾਸੋਂ ਦਾਸ ਹਰਦੀਪ ਸਿੰਘ ਨਿਮਾਣੇ ਜਿਹੇ ਬੰਦੇ ਨੂੰ ਗੁਰਸਿੱਖੀ ਸਿਧਾਂਤਾ ਦੀ ਦ੍ਰਿੜ੍ਹਤਾ ਬਖਸ਼ੀ। ਬਾਣੀ-ਬਾਣੇ ਦਾ ਧਾਰਨੀ ਹੋਨ ਦਾ ਮਹਾਨ ਸਬਕ ਪੜਾਇਆ ਗੁਰੂ ਪਾਤਸ਼ਾਹ ਦੇ ਬਖਸ਼ੇ ਮਹੰਤ ਸਾਹਿਬ ਜੀ ਮਹਾਰਾਜ ਪਾਸੋ ਦਾਸ ਨੇ ਕੀਰਤਨ, ਤਬਲਾ ਅਤੇ ਗੁਰਬਾਣੀ ਦੀ ਕਥਾ ਇਤਿਹਾਸ ੧੨ ਸਾਲ ਡਿਗਿਆਨਾ ਆਸ਼ਰਮ ਜੰਮੂ ਤਵੀ ਵਿਖੇ ਰਹਿ ਕੇ ਸਿਖਿਆ ਪ੍ਰਾਪਤ ਕੀਤੀ ਅਤੇ ਅਨੇਕਾਂ ਬਰਕਤਾਂ ਪ੍ਰਾਪਤ ਹੋਈਆਂ ਹਨ।

ਅਨੇਕਾਂ ਹੀ ਪ੍ਰਚਾਰਕ ਗੁਣੀ-ਗਿਆਣੀ ਮਹਾਂਪੁਰਖਾਂ ਦੇ ਡਿਗਿਆਨਾ ਆਸ਼ਰਮ ਤੋ ਵਿਦਿਆ ਪ੍ਰਾਪਤ ਕਰਕੇ ਦੇਸ਼-ਵਿਦੇਸ਼ ਵਿਚ ਕੋਮ ਦੀ ਸੇਵਾ ਕਰ ਰਹੇ ਹਨ। ਦਸਤਕਾਰੀ ਆਸ਼ਰਮ ਵਿਚ ਹੋਰ ਵੀ ਅਨੇਕਾਂ ਕੰਮ ਸਿਖਾਏ ਜਾਂਦੇ ਹਨ ਜਿਵੇਂ ਕਿ ਟੇਲਰਿੰਗ, ਪ੍ਰੈਸ, ਬਾਂਈਡਰ, ਬਿਲਡਰ ਆਦਿ।

ਗੁਰਮਤਿ ਪ੍ਰਚਾਰ ਲਈ ਅਨੇਕਾਂ ਪ੍ਰਚਾਰਕ ਗੁਣੀ-ਗਿਆਣੀ ਸੰਸਥਾਵਾਂ ਅਪਨਾ ਯੋਗਦਾਨ ਪਾ ਰਹੀਆਂ ਹਨ ਤੇ ਅਗੇ ਵੀ ਪਾਂਦੀਆਂ ਰਹਨਗੀਆਂ। ਗੁਰੂ ਨਾਨਕ ਦਾ ਪੰਥ ਚੜਦੀ ਕਲਾ ਵਿਚ ਜਾਵੇਗਾ। ਗੁਰਬਾਣੀ ਦਾ ਪ੍ਰਚਾਰ ਸਾਰੇ ਸੰਸਾਰ ਅੰਦਰ ਪੰਹੂਚੇ ਇਸ ਲਈ ਅਜ ਦੇ ਯੁਗ ਵਿਚ ਅਨੇਕਾਂ ਸਾਧਨ ਹਨ ਜਿਨ੍ਹਾ ਚੌਂ ਇੰਟਰਨੈਟ ਵੀ ਇਕ ਅੱਛਾ ਸਾਧਨ ਹੈ। ਵਾਹਿਗੁਰੂ ਅਕਾਲ ਪੁਰਖੁ ਜੀ ਦੇ ਪਿਆਰੇ ਸਿਰਜੇ ਦਸ ਪਾਤਸ਼ਾਹੀਆਂ, ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ, ਪੰਜ ਪਿਆਰੇ, ਚਾਰ ਸਾਹਿਬਜਾਦੇ, ਸਮੂਹ ਨਾਮ ਦੀਆਂ ਰਸੀਆ ਰੂਹਾਂ, ਸ਼ਹੀਦ ਸਿੰਘ ਪਿਆਰੇ, ਸਮੂਹ ਪੰਥ ਖਾਲਸਾ ਅਤੇ ਸਾਰਾ ਸੰਸਾਰ ” ਘਟ ਘਟ ਮੇ ਹਰਿ ਜੂ ਬਸੈ ” ਜਿਨ੍ਹਾਂ ਦੀ ਅਤਿਅੰਤ ਕ੍ਰਿਪਾ ਹੋਈ ਅਸ਼ੀਸ਼ਾਂ ਮਿਲੀਆਂ ਅਤੇ ਗੁਰੂ ਪਾਤਸ਼ਾਹ ਦੀ ਮਿਹਰ ਨਾਲ ਮਹਾਂਪੁਰਸ਼ ਸ਼੍ਰੀਮਾਨ ਮਹੰਤ ਬਚਿਤ੍ਰ ਸਿੰਘ ਜੀ ਮਹਾਰਾਜ ਦੀ ਸੰਗਤ ਦੀ ਛੋਹ ਪ੍ਰਾਪਤ ਹੋਈ।

ਸ਼੍ਰੀਮਾਨ ਮਹੰਤ ਬਚਿਤ੍ਰ ਸਿੰਘ ਜੀ ਮਹਾਰਾਜ ਵਲੋਂ ਅਧਿਆਤਮਕ ਸਪਿਰਿਟ, ਸਿੱਖੀ ਦੀ ਵਿਚਾਰਧਾਰਾ ਅਤੇ ਗਿਆਨ ਵਿਦਿਆ ਮਿਲੀ। ਇਕ ਹੋਰ ਗੁਰਸਿੱਖ ਪਿਆਰੇ ਸ਼੍ਰੀਮਾਨ ਜੀ.ਬੀ. ਸਿੰਘ ਜੀ (ਘ.ਭ. ਸ਼ਨਿਗਹ ਝ)ਿ ਜੀਵਨ ਵਿਚ ਦਾਸ ਨੂੰ ਮਿਲੇ ਜਿਨ੍ਹਾਂ ਵਲੋਂ ਦਾਸ ਨੂੰ ਅਤਿਅੰਤ ਸਿੱਖੀ ਦੀ ਵਿਚਾਰਧਾਰਾ, ਨਾਮ ਦਾਨ ਦਾ ਗਿਆਨ, ਪਕਿਆਈ ਅਤੇ ਦ੍ਰਿੜ੍ਹਤਾ ਮਿਲੀ। ਇਨ੍ਹਾਂ ਸਾਰੇ ਪਿਆਰਿਆਂ ਦੇ ਸਦਕੇ ਇਹ ਸਾਰਾ ਉਪਰਾਲਾ ਆਰੰਭ ਹੋਇਆ।

ਇਸ ਵੈਬਸਾਈਟ ਦਾ ਮਕਸਦ ਗੁਰਬਾਣੀ, ਇਤਿਹਾਸ, ਸਿੱਖ ਰਹਿਤ ਮਰਯਾਦਾ, ਸਿੱਖੀ ਸਿੱਧਾਂਤ, ਗੁਰਬਾਣੀ ਵਿਚ ਆਏ ਸਾਰੇ ਰਾਗ ਅਤੇ ਹੋਰ ਰਾਗ ਸਿੱਖ ਪੰਥ ਅਤੇ ਸਮੁੱਚੀ ਮਾਨਵਤਾ ਤਕ ਪਹੁੰਚਾਉਨ ਦਾ ਯਤਨ ਕਰੇਗੀ। ਸਭ ਤੋਂ ਪਹਿਲਾ ਪੰਜਾਬੀ ਭਾਸ਼ਾ ਵਿਚ ਫਿਰ ਹਿੰਦੂਸਤਾਨ ਦੀਆਂ ਸਾਰੀਆਂ ਭਾਸ਼ਾਵਾਂ ਅਤੇ ਸਾਰੀ ਦੁਨੀਆਂ ਦੀਆਂ ਅਨੇਕ ਭਾਸ਼ਾਵਾਂ ਵਿਚ ਪਹੁੰਚਾਏਗੀ। ਇਸ ਕਾਰਜ ਲਈ ਆਪ ਜੀ ਵੱਧ ਤੋਂ ਵੱਧ ਤਨ ਮਨ ਧਨ ਰਾਹੀਂ ਸਹਯੋਗ ਦੇਉ ਜੀ। ਇਸ ਵੈਬਸਾਈਟ ਵਿਚ ਆਪ ਜੀ ਅਪਨਾ ਕੋਈ ਵੀ ਸਵਾਲ ਭੇਜ ਸਕਦੇ ਹੋ ਜਿਸਦਾ ਜਵਾਬ ਗੁਰਬਾਣੀ ਰਾਹੀਂ ਦੇਣ ਦੀ ਕੋਸ਼ਿਸ਼ ਸਤਿਗੁਰੂ ਕਰਾਉਣਗੇ।

One thought on “About Us

Leave a comment